ਜਮਾਲਘੋਟਾidansi234n
ਜਮਾਲਘੋਟਾ | |
---|---|
ਜਮਾਲਘੋਟਾ | |
ਵਿਗਿਆਨਿਕ ਵਰਗੀਕਰਨ | |
ਜਗਤ: | ਪੌਦਾ |
(unranked): | ਐਂਗੀਓਸਪਰਮ |
(unranked): | ਇਓਡਿਕੋਟਸ |
(unranked): | ਰੋਸਿਡਜ਼ |
ਤਬਕਾ: | ਮਲਪਿਘਿਆਲਸ |
ਪ੍ਰਜਾਤੀ: | ਸੀ. ਟਿਗਲਿਅਮ |
ਦੁਨਾਵਾਂ ਨਾਮ | |
ਜਮਾਲਘੋਟਾ |
ਜਮਾਲਘੋਟਾ ਭਾਰਤ ਦੇ ਪੰਜਾਬ, ਅਸਾਮ, ਬੰਗਾਲ, ਦੱਖਣੀ ਭਾਰਤ ਵਿੱਚ ਆਪਣੇ ਆਪ ਉੱਗਣ ਵਾਲਾ ਪੌਦਾ ਹੈ। ਇਸ ਦਾ ਮੂਲ ਚੀਨ ਮੰਨਿਆ ਜਾਂਦਾ ਹੈ। ਸਦਾਬਹਾਰ ਦਰੱਖ਼ਤ ਦੀ ਉੱਚਾਈ 10 ਤੋਂ 20 ਫੁੱਟ, ਪੱਤੇ 2 ਤੋਂ 4 ਇੰਚ ਲੰਬੇ ਪਤਲੇ ਤਿੱਖੇ ਜਿਸ ਦੇ 3 ਤੋਂ 5 ਸਿਰੇ ਹੁੰਦੇ ਹਨ। ਇਸ ਨੂੰ ਗਰਮੀਆਂ 'ਚ ਚਿੱਟੇ ਰੰਗ ਦੇ ਫੁੱਲ ਗੁੱਛਿਆਂ 'ਚ ਲਗਦੇ ਹਨ। ਸਰਦੀਆਂ 'ਚ ਲੱਗਣ ਵਾਲੇ ਇੱਕ ਇੰਚ ਲੰਬੇ ਫਲ ਤਿੰਨ ਖੰਡਾਂ 'ਚ ਵੰਡੇ ਹੁੰਦੇ ਹਨ। ਇਸ ਦੇ ਫਲ ਚੋਂ ਤਿੰਨ ਬੀਜ ਨਿਕਲਦੇ ਹਨ।[1][2]
ਵਿਸ਼ਾ ਸੂਚੀ
- 1 ਹੋਰ ਭਾਸ਼ਾ 'ਚ ਨਾਮ
- 2 ਗੁਣ
- 3 ਰਸਾਇਣਿਕ
- 4 ਹਵਾਲੇ
ਹੋਰ ਭਾਸ਼ਾ 'ਚ ਨਾਮ[ਸੋਧੋ]
- ਸੰਸਕ੍ਰਿਤ 'ਚ ਨਾਮ ਜਯਪਾਲ
- ਹਿੰਦੀ 'ਚ ਨਾਮ ਜਮਾਲਘੋਟਾ
- ਮਰਾਠੀ 'ਚ ਨਾਮ ਜਮਾਗੋਟਾ
- ਗੁਜਰਾਤੀ 'ਚ ਨਾਮ ਨੇਪਾਲੋ
- ਬੰਗਾਲੀ 'ਚ ਨਾਮ ਜਯਪਾਲ
- ਅੰਗਰੇਜ਼ੀ 'ਚ ਨਾਮ ਪਰਗੇਟਿਵ ਕ੍ਰੋਟੋਨ
- ਲੈਟਿਨ ਭਾਸ਼ਾ 'ਚ ਨਾਮ ਕ੍ਰੋਟੋਨ ਟਿਗਲਿਯਮ।
ਗੁਣ[ਸੋਧੋ]
- ਇਸ ਦਾ ਰਸ ਕੌੜਾ, ਗੁਣ ਵਿੱਚ ਤੇਜ, ਦੇਰ ਨਾਲ ਪਚਨ ਵਾਲਾ, ਗਰਮ ਤਸੀਰ ਵਾਲਾ ਹੁੰਦਾ ਹੈ। ਭਾਰਤੀ 'ਚ ਆਯੁਰਵੇਦ 'ਚ ਇਸ ਦੀ ਵਰਤੋਂ ਜੁਲਾਬ ਜਾਂ ਟੱਟੀਆਂ ਲਗਾਉਣ ਲਈ ਕੀਤੀ ਜਾਂਦੀ ਹੈ।
- ਸਰੀਰ 'ਚ ਗਰਮੀ ਵਧਨ ਨੂੰ ਇਹ ਠੀਕ ਕਰਦਾ ਹੈ। ਪੀਲੀਆ, ਪੱਥਰੀ, ਕਬਜ਼, ਬਲਗਮ, ਪਿੱਤੇ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ।
ਰਸਾਇਣਿਕ[ਸੋਧੋ]
ਇਸ ਦੇ ਬੀਜਾਂ 'ਚ 30 ਤੋਂ 45 ਪ੍ਰਤੀਸ਼ਤ ਖੁਸ਼ਬੂ ਵਾਲ ਤੇਲ ਜਿਸ ਵਿੱਚ ਕੋਟਨ ਰੇਜਿਨ ਹੁੰਦਾ ਹੈ।
ਹਵਾਲੇ[ਸੋਧੋ]
- ↑ N. R. Pillai (1999). "Gastro-intestinal effects of Croton tiglium in Experimental Animals". Ancient Science of Life. 18 (3&4): 205–209. PMC 3336487.
- ↑ Croton tiglium Purdue University
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |